Punjabi Translators ਪੰਜਾਬੀ ਅਨੁਵਾਦਕ
1747, Laxmi Narayan Street, Pahar Ganj
New Delhi 110055
ph: +91 11 23521102
fax: +91 11 23521102
alt: +09818080422
tatabata
ਕਿਹਾ ਜਾ ਰਿਹਾ ਹੈ ਕਿ ਆਉਂਦੇ ਕੁਝ ਵਰ੍ਹਿਆਂ ਵਿਚ ਪੰਜਾਬੀ ਬੋਲੀ ਮਰ ਜਾਏਗੀ. ਸਾਡੇ ਵਰਗੇ ਕੁਝ ਕਹਿੰਦੇ ਹਨ ਕਿ ਇੰਜ ਨਹੀਂ ਹੋ ਸਕਦਾ ਹੈ ਅਤੇ ਹੋਣਾ ਵੀ ਨਹੀਂ ਜਾਹੀਦਾ ਹੈ, ਪਰ ਪੰਜਾਬੀ ਦਾ ਘਾਣ ਕਰਨ ਵਾਲੇ ਵਾਰ-ਵਾਰ, ਕਦੀ ਗ਼ਲਤ ਪੰਜਾਬੀ ਲਿਖਕੇ, ਕਦੀ ਹਿੰਦੀ ਦੇ ਸ਼ਬਦਾਂ ਨੂੰ ਪੰਜਾਬੀ ਦੱਸਕੇ, ਸਾਡੇ ਇਸ ਵਿਸ਼ਵਾਸ ਨੂੰ ਝੁਠਲਾਉਂਦੇ ਹਨ.
ਯੂਕੇ ਵਿਚ ਮੌਤ ਵੇਲੇ ਦੀਆਂ ਰਸਮਾਂ (Funeral) ਬਾਰੇ ਇਕ ਕਿਤਾਬ ਵਿਚ 'widower' ਦਾ ਤਰਜਮਾ (ਅਨੁਵਾਦ) 'ਵਿਧਵਾ ਮਰਦ' ਕੀਤਾ ਗਿਆ ਹੈ, ਜਦਕਿ ਇਸਦਾ ਪੰਜਾਬੀ ਸ਼ਬਦ 'ਰੰਡਾ' ਹੈ। ਪਰ ਇੰਗਲੈਂਡ ਵਿਚ ਰਹਿੰਦੇ ਪਰੂਫ ਪਡ਼੍ਹਣ ਵਾਲੇ ਨੇ ਇਸਨੂੰ ਇਤਰਾਜ਼ਯੋਗ ਦਸਿਆ, ਕਿਉਂਕਿ ਪੰਜਾਬੀ ਮਰਦ ਮਾਨਸਿਕਤਾ ਇਸ਼ਨੂੰ ਗ੍ਹਾਲ ਵਜੋਂ ਇਸਤੇਮਾਲ ਕਰਦੀ ਹੈ। ਸਾਡਾ ਤਰਕ ਸੀ, ਕਿ ਇੰਜ ਤਾਂ ਮਾਂ ਅਤੇ ਭੈਣ ਸ਼ਬਦ ਵੀ ਇਤਰਾਜ਼ਯੋਗ ਹੋ ਜਾਣਗੇ, ਕਿਉਂਕਿ ਕਿਸੇ ਨੂੰ ਨੀਵਾਂ ਵਿਖਾਉਣ ਲਗਿਆਂ ਅਸੀਂ ਸਭ ਤੋਂ ਜ਼ਿਆਦਾ ਇਹਨਾਂ ਗ੍ਹਾਲਾਂ ਦੀ ਵਰਤੋਂ ਕਰਦੇ ਹਾਂ।
ਖ਼ੈਰ ਸਾਨੂੰ ਇਸਤੋਂ ਬਾਦ, ਉਸ ਕਲਾਇੰਟ ਤੋਂ ਕੰਮ ਮਿਲਣਾ ਬੰਦ ਹੋ ਗਿਆ। ਸਾਨੂੰ ਬਰਤਾਨੀਆ ਵਿਚ ਵਸਦੇ ਪੰਜਾਬੀਆਂ ਤੇ ਵਿਸ਼ਵਾਸ ਸੀ ਕਿ ਸ਼ਾਇਦ ਉਹ ਵਿਧਵਾ ਮਰਦ ਹਜ਼ਮ ਨਾ ਕਰ ਸਕਣ, ਪਰ ਇੰਨੇ ਸਾਲਾਂ ਤੋਂ ਜੇ ਇਹ ਸ਼ਬਦ ਕਿਸੇ ਨੂੰ ਨਜ਼ਰ ਨਹੀਂ ਆਇਆ ਹੈ, ਤਾਂ ਪੰਜਾਬੀ ਦਾ ਰੱਬ ਹੀ ਮਾਲਕ ਹੈ।
-------------------------------------------
31 ਦਿਸੰਬਰ 2005 - ਪੰਜਾਬੀ ਟ੍ਰਿਬਊਨ
ਰਾਸ਼ਟਰੀ ਗ੍ਰਾਹਕ ਸਪਤਾਹ
ਦੇ ਉਪਲਕਸ਼ ਵਿੱਚ ਅਸੀਂ ਆਪਣੇ ਸਾਰੇ ਗ੍ਰਾਹਕਾਂ ਦੇ ਸਵਸਥ ਅਤੇ ਸੁਰਖਿਅਤ ਵਰ੍ਹਾ 2006 ਦੀ ਕਾਮਨਾ ਕਰਦੇ ਹਾਂ।
ਬੀਮਾ ਆਗ੍ਰਹ ਦੀ ਵਿਸ਼ੇ ਵਸਤੂ ਹੈ।
ਨੈਸ਼ਨਲ ਇੰਸ਼ੋਰੇਂਸ ਕੰਪਨੀ ਲਿਮਿਟੇਡ
ਖੇਤਰੀ ਦਫ਼ਤਰ - 1, ਚੰਡੀਗ੍ਡ਼੍ਹ
----------------------------------------------------------
Cricket ਵਿਚ, ਇਨਿੰਗਸ ਨੂੰ ਅੱਜਕਲ ਪਾਰੀ ਕਿਹਾ ਜਾਂਦਾ ਹੈ, ਜਦਕਿ ਪੰਜਾਬੀ ਵਿਚ ਪਾਰੀ ਦਾ ਅਰਥ, ਸਿਰਫ਼ ਬੱਚੇ ਵਲੋਂ ਜਾਂ ਬੱਚੇ ਨੂੰ ਲਾਡ ਵਿਚ ਪਿਆਰ ਹੈ। ਕੋਈ ਹੈਰਾਨੀ ਨਹੀਂ, ਜੇ ਕੱਲ ਨੂੰ ਅਸੀਂ ਦੌਡ਼ਾਂ ਨੂੰ ਰੰਨਾਂ ਕਹਿਣ ਲੱਗ ਪਈਏ।
-------------------------------------------------------
ਨਿੱਕੇ-ਨਿੱਕੇ ਹੱਥਾਂ ਵਿਚ,
ਬਾਤਾਂ ਨੂੰ ਪਲੋਸਦਿਆਂ
ਤੋਤਲੇ ਬੋਲਾਂ ਦੀ ਕੰਧਾਡ਼ੀ ਚਡ਼
ਤਾਰੀਆਂ ਲਾਂਦਿਆਂ
ਦਰਿਆ ਨੂੰ ਗਲਵਕਡ਼ੀ ਪਾ
ਅਸਮਾਨ ਨੂੰ ਕਲਾਵੇ ਚ ਭਰ
ਦੌਡ਼ਦਾ, ਮਾਂ ਵਰਗੀ ਧਰਤੀ ਤੇ
ਮਾਂ-ਬੋਲੀ ਦਿਆਂ ਸਿਆਡ਼ਾਂ ਵਿਚ
ਪਛਾਣਦਾ ਆਪਣਾ ਆਪ -
ਉਦੋਂ ਮੇਰੀ ਮਾਂ ਬਹੁਤ ਸੁਹਣੀ ਸੀ
ਦੁਨੀਆ ਦੀ ਹਰ ਔਰਤ ਤੋਂ ਸੁਹਣੀ
ਤੇ ਮੇਰੀ ਬੋਲੀ ਵਿਚੋਂ ਖਣਕਦਾ ਸੀ
ਮੇਰਾ ਮਾਣ।
ਮੇਰਾ ਮਾਣ
ਜੋ ਪਰਚਦਾ ਸੀ, ਨਿੱਕੀਆਂ-ਨਿੱਕੀਆਂ ਬੋਲੀਆਂ ਨਾਲ
ਸੁਆਦ ਤੋਂ ਵੱਧ ਸਰੂਰ ਸੀ
ਹੀਰ, ਮਾਹੀਏ ਤੇ ਟੱਪਿਆਂ ਵਿਚ
ਓਪਰਾ ਲਗਦਾ ਏ ਹੁਣ
ਸ਼ਾਇਦ ਹੁਣ ਮੈਂ ਵੱਡਾ ਹੋ ਗਿਆਂ
ਮਾਂ-ਬੋਲੀ ਤੋਂ ਵੱਡਾ
ਮੇਰੇ ਮਾਣ ਦਾ ਪਰਛਾਵਾਂ
ਬਹੁਤ ਬੌਣਾ ਹੋ ਗਿਆ ਏ
ਮਾਂ ਹਾਲੀਂ ਵੀ ਪੁੱਤ ਦੇ ਲਾਡ-ਲਡਾਉਂਦੀ ਏ
ਉਸਨੂੰ ਚੂਰੀ ਤੇ ਘਿਓ ਖੁਆਉਂਦੀ ਏ
ਪਰ ਵੱਡਾ ਹੋ ਗਿਆ ਮੈਂ
ਪ੍ਰੇਮਿਕਾ ਬਣੀ ਅੰਗ੍ਰੇਜ਼ੀ
ਸਾਥਣ ਬਣੀ ਤਿਆਰ ਖਡ਼ੀ ਹਿੰਦੀ
ਨਿਭਾਉਣ ਨਹੀਂ ਦਿੰਦੀ ਜ਼ਿੰਮੇਵਾਰੀ
ਆਪਣੇ ਹੀ ਘਰ ਵਿਚ
ਆਪਣੀ ਹੀ ਮਾਂ ਦੀ
ਜਾਂ ਸ਼ਾਇਦ ਮੈਂ ਹੀ ਸੱਚਾ ਨਹੀਂ ਰਿਹਾ ਹੁਣ।
1747, Laxmi Narayan Street, Pahar Ganj
New Delhi 110055
ph: +91 11 23521102
fax: +91 11 23521102
alt: +09818080422
tatabata